ਵਿਵਾਦਾਂ ਵਿੱਚ ਹੈ ਤੇਰੀ ਚੁੱਪ
ਤੇਰੀ ਸੋਚ ਦਾ, ਮੇਰੇ ਅੰਦਰ ਸ਼ੋਰ ਡਾਢਾ ਹੈ
ਤੇਰੀ ਹਿੰਮਤ ਤੇ ਤਰਸ ਆਉਂਦਾ ਹੈ
ਹਿੰਮਤਾਂ ਅਜਿਹੀਆਂ ਵੀ ਹੁੰਦੀਆਂ ਨੇ??
ਹਿੰਮਤ ਸਕਾਰਾਤਮਕ ਹੋਣੀ ਚਾਹੀਦੀ ਹੈ
“ਮੈਂ ਤੇਰੇ ਨਾਲ ਹਾਂ।”
ਨਕਾਰਾਤਮਕ ਨਹੀਂ
“ਤੇਰੀ ਹਿੰਮਤ ਕਿਵੇਂ ਪੈ ਗਈ?”
ਨਵੀਂਆਂ ਕਰੂੰਬਲ਼ਾਂ
ਪਿਆਰ ਦਾ ਸੁਮੇਲ ਮੰਗਦੀਆਂ
ਖਿਆਲ ਦਾ ਸੁਮੇਲ ਮੰਗਦੀਆਂ
ਰੂਹਾਂ ਦਾ ਮੇਲ ਮੰਗਦੀਆਂ
ਖੱਬੇ ਸੱਜੇ ਪੈਂਦੇ
ਨਦੀਆਂ ਵੱਗਦੀਆਂ
ਸਿੱਧਾ ਉੱਪਰ ਛੱਤ ਵੱਲ
ਮੇਰੇ ਪਿਓ ਦੇ ਪਸੀਨੇ ਨਾਲ ਸਜਾਏ
ਬਾਲ੍ਹੇ ਇੱਟਾਂ ਦਾ ਮਹਿਲ ਹੈ
ਤੇਰਾ ਮੇਰਾ ਅਜੇ ਤੱਕ ਕੋਈ ਮਹਿਲ ਨਹੀਂ
ਖਿਆਲਾਂ ਵਿੱਚ ਵੀ ਨਹੀਂ
ਹਰੇ ਦਿਸਦੇ ਨੇ ਸਭ ਨੂੰ ਤੇਰੇ ਲਾਏ ਬਾਗ
ਕੈਕਟਸ
ਸੁਨਹਿਰੀ ਗੁੰਝਲਦਾਰ ਪਰਾਲ਼ੀ ਦੇ ਸਿੱਟੇ
ਰੀਝਾਂ ਦੀ ਕੁੱਲੀ ਦੀ ਆਸ ਵਿੱਚ
ਰੋਜ਼ ਤੇਰੇ ਅੱਗੇ ਰੱਖਦੀ ਹਾਂ
ਲੋੜ ਹੀ ਨਹੀਂ! ਕੀ ਲੋੜ ਹੈ? .. ਦੀ ਅੱਗ ਵਿੱਚ
ਝੁਲ਼ਸ ਰਹੇ ਨੇ!
…. ਫਿਰ, ਮੈਂ ਰਾਣੀ ਕਿਸ ਦੀ ਹਾਂ ?
#MandeepKaurSidhu
No comments:
Post a Comment