Friday, September 11, 2020

ਤੂੰ ਮੇਰਾ ਨਹੀਂ...

 


ਤੂੰ ਮੇਰਾ ਨਹੀਂ 

ਹਵਾਵਾਂ ਦੀ ਰੀਸ ਨਾ ਕਰ 

ਮੇਰੀਆਂ ਜ਼ੁਲਫ਼ਾਂ ਦੇ ਵੱਲ 

ਤੇਰੀ ਅੱਖ ਦੇ ਹੇਰ ਫੇਰ 

ਮੈਨੂੰ ਪਸੰਦ ਨਹੀਂ...


ਤੂੰ ਮੇਰਾ ਨਹੀਂ 

ਜਗ੍ਹਾਵਾਂ ਦੀ ਰੀਸ ਨਾ ਕਰ 

ਮੇਰੇ ਦਿਲ ਦੇ ਵੱਲ 

ਤੇਰੀ ਅੱਖ ਦੇ ਹੇਰ ਫੇਰ 

ਮੈਨੂੰ ਪਸੰਦ ਨਹੀਂ...


ਤੂੰ ਮੇਰਾ ਨਹੀਂ 

ਸਜ਼ਾਵਾਂ ਦੀ ਰੀਸ ਨਾ ਕਰ 

ਮੇਰੀ ਤਨਹਾਈ ਦੇ ਵੱਲ 

ਤੇਰੀ ਅੱਖ ਦੇ ਹੇਰ ਫੇਰ 

ਮੈਨੂੰ ਪਸੰਦ ਨਹੀਂ...


ਤੂੰ ਮੇਰਾ ਨਹੀਂ...


Saturday, July 4, 2020

ਤੜਪ

ਤੜਪ ਬਹੁਤ ਹੈ
ਕੱਲੇ ਰਹਿਣ ਦੀ
ਤੜਪ ਬਹੁਤ ਹੈ
ਕੁੱਝ ਕਹਿਣ ਦੀ
ਤੜਪ ਬਹੁਤ ਹੈ
ਇਹਨਾਂ ਅੱਥਰੂਆਂ ਦੀ
ਤੜਪ ਬਹੁਤ ਆ
ਵਿਛੜੀਆਂ ਰੂਹਾਂ ਦੀ
ਤੜਪ ਬਹੁਤ ਹੈ
ਕੋਈ ਸੁਣ ਲਵੇ
ਤੜਪ ਬਹੁਤ ਹੈ
ਕੁੱਝ ਪਿਆਰਾ ਕਹੇ
ਤੜਪ ਬਹੁਤ ਹੈ
ਕੋਲ ਆਉਣ ਦੀ
ਤੜਪ ਬਹੁਤ ਹੈ
ਤੈਨੂੰ ਚਾਹੁਣ ਦੀ
ਤੜਪ ਬਹੁਤ ਹੈ
...................

Monday, January 13, 2020

ਰੰਗ ਸੂਹਾ ਲਾਲ...

ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...
ਮੇਰੀਆਂ ਅੱਖਾਂ ਵਿੱਚ ਜਵਾਬ ਸਨ
ਤੇ ਤੇਰੇ ਦਿਲ ਵਿੱਚ ਉੱਠਦੇ ਸਵਾਲ...
ਤੇਰੇ ਚੇਹਰੇ ਦੀ ਮੁਸਕਰਾਹਟ
ਤੇ ਮੇਰੇ ਪਿਆਰ ਭਰੇ ਖਿਆਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਦੂਜਾ ਰੰਗ ਤੇਰਾ ਮਾਣਿਆ
ਮੈਂ ਰੰਗ ਗੁਲਾਬੀ ਸੂਹਾ...
ਤੇਰੇ ਲਈ ਹੀ ਖੋਲਿਆ
ਮੈਂ ਦਿਲ ਆਪਣੇ ਦਾ ਬੂਹਾ...
ਤਪਦੀਆਂ ਤਿੱਖੀਆਂ ਧੁੱਪਾਂ
ਤੂੰ ਕੀਤੀਆਂ ਨਿੱਘੇ ਸਿਆਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਤੀਜਾ ਰੰਗ ਤੇਰਾ ਮਾਣਿਆ
ਮੈਂ ਰੰਗ ਪੀਲਾ ਸੁਨਹਿਰੀ...
ਜਾ ਬਿਠਾਇਆ ਜਿਸਨੇ ਮੈਨੂੰ
ਪਿਆਰ ਦੀ ਕਚਹਿਰੀ...
ਤੇਰੇ ਇੱਕ ਇੱਕ ਲੜ ਨੇ ਲਿਆਂਦੇ
ਮੇਰੇ ਦਿਲ ਵਿੱਚ ਕਈ ਭੂਚਾਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...

ਚੌਥਾ ਰੰਗ ਮੈਂ ਮਾਣਿਆ
ਮੈਂ ਰੰਗ ਸੁਰਮੇ ਰੰਗਿਆ..
ਮੇਰੀਆਂ ਅੱਖਾਂ ਨੇ ਕਜਲਾ
ਜਿਵੇਂ ਹੋਵੇ ਇਹਦੇ ਤੋਂ ਹੀ ਮੰਗਿਆ...
ਤੇਰੇ ਤੇ ਵੇਖ ਅੱਜ
ਜਾ ਮੁੱਕੀ ਮੇਰੀ ਭਾਲ...
ਤੇਰੇ ਤੇ ਵੇਖ ਅੱਜ
ਜਾ ਮੁੱਕੀ ਮੇਰੀ ਭਾਲ...
ਸ਼ਾਲਾ ! ਪਹਿਲਾ ਰੰਗ ਤੇਰਾ ਮਾਣਿਆ
ਮੈਂ ਰੰਗ ਸੂਹਾ ਲਾਲ...


ਗੁਲਾਬ

ਤੇਰੇ ਦਿੱਤੇ ਸੂਹੇ ਗੁਲਾਬ ਨਾਲ
ਪਿਆਰ ਬਹੁਤ ਮੈਨੂੰ ਹੋ ਗਿਆ..
ਕੱਲ ਫੇਰ ਜਦ ਅੱਖ ਮੀਚੀ
ਮੇਰੀਆਂ ਬਾਹਾਂ ਵਿੱਚ ਆ ਸੋ ਗਿਆ..
ਮਹਿਕ ਸੰਭਲਦੀ ਨਹੀਂ ਸੀ ਉਸ ਕੋਲੋਂ
ਮੇਰੇ ਸਾਹਾਂ ਦਾ ਹੀ ਬਸ ਹੋ ਗਿਆ..
ਮੈਂ ਅਰਬਾਂ ਫੁੱਲਾਂ ਦੇ ਦੇਸ਼ ਰਹਿੰਦੀ ਹਾਂ
ਤੇਰਾ ਇੱਕੋ ਹੀ ਗੁਲਾਬ ਦਿਲ ਮੋਹ ਗਿਆ..
ਤੇਰੇ ਦਿੱਤੇ ਸੂਹੇ ਗੁਲਾਬ ਨਾਲ
ਪਿਆਰ ਬਹੁਤ ਮੈਨੂੰ ਹੋ ਗਿਆ..