Tuesday, July 30, 2013

ਕਰਜ਼

 ਕਈ ਕਰਜ਼ ਨੇ ਪੈਸੇ ਵਾਲੇ 
ਕਈ ਕਰਜ਼ ਨੇ ਤੇਰੇ...
ਇੱਕ ਕਰਜ਼ ਹੈ ਜੋ ਰੱਬ ਨੇ ਦਿੱਤਾ
ਸੁੱਟਿਆ ਵਿੱਚ ਹਨ੍ਹੇਰੇ....
ਕਈ ਕਰਜ਼ ਮੇਰੇ ਖੂਨ ਦੇ 
ਜੋ ਤਾਹਨੇ ਕੱਸਣ ਬਥੇਰੇ...
ਕਈ ਕਰਜ਼ ਮੇਰੇ ਹਾਸਿਆਂ ਦੇ 
ਜਿੰਨ੍ਹਾਂ ਦੇ ਇੰਨੇ ਵੱਡੇ ਜੇਰੇ...
ਕਈ ਕਰਜ਼ ਮੇਰੀਆਂ ਸਹੇਲੀਆਂ ਦੇ
ਜਿੰਨ੍ਹਾਂ ਨੇ ਕੀਤੇ ਹੇਰੇ-ਫੇਰੇ....
ਕਈ ਕਰਜ਼ ਮੇਰੀ ਕਿਸਮਤ ਦੇ
ਜਿੰਨ੍ਹੇ ਕੰਡੇ ਬੀਜੇ ਚੁਫੇਰੇ....
ਕਈ ਕਰਜ਼ ਮੇਰੇ ਜ਼ਖਮਾਂ ਦੇ 
ਮਲ੍ਹਮ ਨਾ ਲਵਾਉਂਦੇ ਜਿਹੜੇ...
ਕਈ ਕਰਜ਼ ਮੇਰੇ ਸੁਪਨਿਆਂ ਦੇ
ਜਿਹੜੇ ਮੁਝਾਏ ਨੇ ਮੇਰੇ ਵੇਹੜੇ ......
ਕਈ ਕਰਜ਼ ਇਨ੍ਹਾਂ ਹੰਝੂਆਂ ਦੇ
ਜੋ ਆਣ ਖਲ੍ਹੋਵਣ ਬਨੇਰੇ ...
ਕਈ ਕਰਜ਼ ਉੱਠ ਦੀਆਂ ਚੀਸਾਂ ਦੇ 
ਜਿੰਨ੍ਹਾਂ ਦਿਲ ਦੇ ਬੂਹੇ ਘੇਰੇ .....
ਦੱਬੀ ਪਈ ਹਾਂ ਕਰਜ਼ ਵਿੱਚ
ਇਸ ਨੇ ਆਉਣ ਨਾ ਦੇਣੇ ਸਵੇਰੇ ....
ਮੁਖੌਟਿਆਂ ਦੀ ਹੈ ਦੁਨੀਆਂ ਇਹ 
ਇੱਥੇ ਝੂਠੇ ਨੇ ਸੱਭ ਚੇਹਰੇ ...
....ਝੂਠੇ ਨੇ ਸੱਭ ਚੇਹਰੇ ......


.... ਮਨਦੀਪ 

No comments:

Post a Comment