Friday, September 14, 2018

ਜ਼ਮੀਰ

ਚੱਲ ਹੋਰ ਕਰਦੇ ਔਖੇ ਰਾਹ ਮੇਰੇ,
ਅਜੇ ਲੱਗਦਾ ਜਾਨ ਬਾਕੀ ਹੈ ਬਾਹਾਂ ਵਿੱਚ!
ਕੋਈ ਨਿਰਦਈ ਜਿਹੀ ਕਰ ਸ਼ਰਾਰਤ,
ਅਜੇ ਦੇਖ ਸਕਦੀ ਹਾਂ ਰਾਹਾਂ ਵਿੱਚ!
ਚੱਲ ਫੇਰ ਜ਼ਮੀਰ ਸੁੱਟ ਆਪਣਾ,
ਅਜੇ ਮਰੇ ਨਹੀਂ ਚਾਅ ਮੇਰੇ!
ਚੱਲ ਨਵੀਂ ਮੁਸੀਬਤ ਘੜ ਕੋਈ,
ਚੱਲੀ ਜਾਂਦੇ ਨੇ ਸਾਹ ਮੇਰੇ!
ਚੱਲ ਕਰ ਹੋਰ ਹਨ੍ਹੇਰਾ,
ਹਾਹਾ.... ਅਜੇ ਤਾਰੇ ਦੇਖ ਸਕਦੀ ਹਾਂ!
ਕੋਈ ਅੱਖਾਂ ਨੋਚਣ ਵਾਲਾ ਬਣਾ ਯੰਤਰ,
ਅਜੇ ਅੱਥਰੂ ਸਾਂਭ ਰੱਖਦੀ ਹਾਂ!
ਚੱਲ ਭੁੱਲ ਰੱਬ ਨੂੰ ਅੱਜ ਫੇਰ,
ਕਹਿ ਦੁਨੀਆਂ ਤੇਰੀ ਨਹੀਂ ਬਣਾਈ ਰੱਬਾ!
ਮੈਂ ਬਾਦਸ਼ਾਹ, ਤੂੰ ਤੇ ਲੋਕ ਗੁਲਾਮ ਮੇਰੇ,
ਤੇ ਮੇਰੀ ਸਵਰਗ ਵਿੱਚ ਜਗ੍ਹਾ ਬਣਾਈਂ ਰੱਬਾ!