Monday, June 4, 2018

ਮਾਂ

ਮਾਂ..

ਦੇ ਆਜ਼ਾਦੀ ਹੁਣ ਤੇ
ਮੈਂ ਪੰਖ ਲਗਾ ਕੇ ਉੱਡ ਜਾਵਾਂ ਮਾਂ..
ਬੁਲਾ ਆਪਣੇ ਕੋਲ ਰੋਜ਼
ਤੇਰੀ ਗੋਦੀ ਪੈ ਜਾਵਾਂ ਮਾਂ..
ਦੇ ਕੋਈ ਨੀਂਦਰ ਦੀ ਗੋਲੀ
ਸੁਪਨੇ ਫੇਰ ਸਜਾਵਾਂ ਮਾਂ..
ਸੁਣਾ ਮੈਨੂੰ ਪਿਆਰੀ ਸਰਗਮ
ਮੈਂ ਤੇਰੀ ਲੋਰੀ ਥਥਲਾਵਾਂ ਮਾਂ..
ਸਵਾਰ ਮੇਰੇ ਵਾਲ ਅੱਜ ਫੇਰ
ਗੁੰਜਲਦਾਰ ਨੇ ਵਿੱਚ ਹਵਾਵਾਂ ਮਾਂ..
ਪਿਆਰ ਨਾਲ ਚੁੰਮ ਮੱਥਾ
ਹੌਕੇ ਹੁਣ ਮੁਕਾਵਾਂ ਮਾਂ..
ਹੱਥ ਫੜ ਦੇ ਹੌਂਸਲਾ
ਮੈਂ ਰੁੱਸਿਆ ਰੱਬ ਮਨਾਵਾਂ ਮਾਂ..
ਤੈਨੂੰ ਜੇ ਦੁੱਖ ਕੋਈ ਦੇਵਾਂ
ਦੁਨੀਆਂ ਤੋਂ ਹੀ ਤੁਰ ਜਾਵਾਂ ਮਾਂ..
ਤੂੰ ਵੀ ਹੱਸਣ ਦੀ ਆਦਤ ਪਾ
ਮੈਂ ਵੀ ਖਿੜਖਿੜਾਵਾਂ ਮਾਂ..
ਕਿੱਥੋਂ ਲੱਭਦੀ
ਮਨਦੀਪ ਸਹਾਰਾ
ਜੇ ਰੱਬ ਨਾ ਭੇਜਦਾ ਮਾਵਾਂ ਮਾਂ..

No comments:

Post a Comment