Sunday, November 7, 2021

ਕੈਕਟਸ ਦੀ ਨੋਕ

 ਮੈਂ ਪੈਰਾਂ ਦੀਆਂ ਜ਼ੰਜੀਰਾਂ ਤੋੜ

ਅੱਜ ਮੁੜ ਤੋਂ ਸ਼ੁਰੂ ਹਾਂ 

ਮੇਰੇ ਸਫਰ ਵਿੱਚ ਤੂੰ ਨਹੀਂ 

ਤੇ ਤੇਰੇ ਸਫਰ ਵਿੱਚ ਹੁਣ ਮੈਂ ਨਹੀਂ 

ਤੇਰਾ ਆਪਣਾ ਆਕਾਸ਼ 

ਤੇ ਮੈਂ ਧਰਤੀ ਵਿੱਚੋਂ ਮੁੜ ਤੋਂ ਫੁੱਟ ਰਹੀ ਹਾਂ 


ਤੇਰੇ ਲਾਏ ਬਾਗ ਦਾ ਮੈਂ ਫੁੱਲ ਨਹੀਂ 

ਮੇਰੇ ਬਾਪ ਨੇ

ਭੱਖਦੇ ਚੱਟਾਨ ਤੇ ਉਗਾਇਆ ਹੈ ਮੈਨੂੰ 

ਕੰਡਿਆਂ ਵਿੱਚ ਖਿੜ੍ਹਿਆ ਗੁਲਾਬ ਨਹੀਂ ਮੈਂ 

ਕੈਕਟਸ ਦੀ ਨੋਕ ਤੇ ਖਿੜ੍ਹੀ ਕਲੀ ਹਾਂ 


ਨਫ਼ਰਤਾਂ ਦੀ ਕਿੱਥੇ ਹੱਕਦਾਰ ਮੈਂ ??

ਮੈਂ ਤਾਂ 

ਸਭ ਨੂੰ ਮੁਹੱਬਤ ਕਰਨ ਵਾਲੀ ਹਾਂ 

ਨਫ਼ਰਤਾਂ ਮੇਰੇ ਕਿਰਦਾਰ ਦੀ ਤੌਹੀਨ ਹੈ

ਮੈਂ ਤਾਂ 

ਸਭ ਨੂੰ ਮੁਹੱਬਤ ਕਰਨ ਵਾਲੀ ਹਾਂ 

ਨਫ਼ਰਤਾਂ ਹਨ ਕਿ ਸਾੜਾ, ਹੈ ਤੇ ਅਪਮਾਨ ਹੀ

ਮੈਂ ਤਾਂ 

ਸਭ ਨੂੰ ਮੁਹੱਬਤ ਕਰਨ ਵਾਲੀ ਹਾਂ 


ਚੱਲ ਅਲਵਿਦਾ ਹੁਣ ਮੁੜ ਨਹੀਂ ਵੇਖਾਂਗੇ 

100 ਪੂਰੇ ਹੋਏ

ਖਤਮ ਤੇ ਅਖੀਰ

ਮੈਂ ਮਰ ਕੇ ਜਿਊਣਾ ਹੈ..! 

ਸਵੇਰ ਹੋ ਰਹੀ ਹੈ..! 


#MandeepKaurSidhu